ਯਮੁਨਾਨਗਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜਨ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਇਹ ਨੌਜਵਾਨ ਲਾਰੈਂਸ ਗੈਂਗ ਸ਼ੂਟਰ ਸੀ ਜੋ ਕਈ ਗੈਂਗਵਾਰ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਦੱਸਣਯੋਗ ਹੈ ਕਿ ਯਮੁਨਾਨਗਰ ਦੀ ਗੁਲਾਬਗੜ੍ਹ ਨਹਿਰ ਨੇੜੇ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ, ਨੌਜਵਾਨ ਦੇ ਹੱਥ-ਪੈਰ ਪੂਰੀ ਤਰ੍ਹਾਂ ਨਾਲ ਬੰਨ੍ਹੇ ਹੋਏ ਸਨ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਅੱਧਾ ਸਰੀਰ ਗਾਇਬ ਸੀ। ਨੌਜਵਾਨ ਦੀ ਪਛਾਣ ਰਾਜਨ ਵਾਸੀ ਲਾਡਵਾ ਵਜੋਂ ਹੋਈ ਹੈ, ਜੋ ਮਹਿਰਾ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਅਤੇ ਫੋਰੈਂਸਿਕ ਟੀਮ ਅਤੇ ਸੀ. ਆਈ. ਏ. ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਰਾਜਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ’ਤੇ ਬੁਲਾਇਆ।

The shooter of the Lawrence gang is in a bad situation! Burned alive.

#lawrencebishnoi #shooter #yamunanagarnews